
ਇਲਜ਼ਾਮਾਂ ਦੇ ਸਾਫੇ
ਮੱਥੇ ‘ਚ ਗੱਡੋ ਮੇਰੇ
ਝੁਕ ਗਏ ਝੰਡੇ
ਭਾਵੇਂ ਧੁੱਨੀ ਮੇਰੀ
ਵਿੰਨ੍ਹ ਦਿਉ
ਨਫ਼ਰਤ ਦੇ ਵਾਣਾਂ ਨਾਲ਼
ਲੋਕਾਈ ਦੇ ਆਪ ਹੁਦਰੇ ਵਾਰਸੋ
ਤੁਸੀਂ
ਭੀੜਾਂ ਦਾ ਧਰਮ
ਨਿਭਾਉਂਦੇ ਰਹੇ
ਪਰ,ਪੀੜਾਂ ਦਾ ਮਰਮ
ਨਾ ਜਾਣ ਸਕੇ
ਮੇਰੇ ਵਾਕਣ ਤੁਸੀਂ
ਤੁਰ ਨਹੀਂ ਸਕਦੇ ਨੰਗੇ ਪੈਰੀਂ
ਮੈਨੂੰ ਬਾਹਰੋਂ
ਬੇਸ਼ੱਕ ਘੜ ਦਿਉ
ਲਾਉਣ ਲਈ ਮੇਰੇ
ਅੰਦਰਘਾਤ
ਤੁਸੀਂ ਭੇਦ ਨਹੀਂ ਸਕਦੇ
ਮੇਰੇ ਮਨ ਦਾ ਲੋਹਗੜ੍ਹ
ਤੁਸੀਂ ਆਪੇ ਆਪਣੀ
ਲੰਕਾ ਸਾੜੀ
ਮੇਰਾ ਤਾਂ
ਪਵਨ-ਪੁੱਤ ਵੀ
ਅਜੇ ਨਿਆਣਾਂ ਹੈ