Sunday, May 24, 2009

ਇਮਰੋਜ਼

ਹਰ ਵਾਰ
ਸੇਜ ਤੇ ਸਿਲਵਟਾਂ
ਨਹੀਂ ਭਰਦੀਆਂ
ਵਸਲ ਦਾ ਹੁੰਗਾਰਾ
ਇਕੱਲ ਦੇ ਉੱਸਲ਼ਵੱਟੇ ਵੀ
ਛੱਡ ਜਾਂਦੇ ਨੇ
ਨਿਸ਼ਾਨ ਅਕਸਰ
ਕਮਲੀਏ !
ਪੀੜਾਂ ਵੀ ਕਦੇ
ਮੁਕਦੀਆਂ ਨੇ
ਜੰਮ-ਜੰਮ ਮਰੀਆਂ
ਮਰ-ਮਰ ਜੰਮੀਆਂ
ਪੱਟ-ਪੱਟ ਸਿੱਟੀਆਂ
ਖ਼ੱਬਲ਼ ਵਾਗੂੰ
ਮੁੜ ਹੁੰਦੀਆਂ ਸੁਰਜੀਤ
ਜੇ ਗਈ ਜੰਗਾਲੀ
ਕਾਚੀ ਪਿੰਡੀ
ਤਾਂ
ਸੁੰਨ-ਮੰਡਲ ਚੋਂ
ਨਿਕਲ ਕੇ
ਆ ਰਿਸ਼ਤਿਆਂ ਦੀ ਕਰੀਏ
ਸਿਕਲਗਰੀ
ਕੱਲ੍ਹ ਦੀ ਰਾਤ ਨੂੰ
ਲਿਬੜੀ ਰਹਿਣ ਦੇ
ਚੱਲ ਹੁਣ
ਧੋਅ ਲਈਏ
ਇਮਰੋਜ਼
ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ