Friday, May 15, 2009

ਲੋਕ-ਪਚਾਰਾ

ਬੁੱਲ੍ਹਾਂ ਦੀ ਸਿੱਕਰੀ ‘ਤੇ
ਸੁਰਖ਼ ਦੰਦਾਸਿਆਂ ਦਾ
ਲਿੱਪਣ
ਅੱਖਾਂ ਦੇ ਸੁਰਮਈ ਆਥਣ ਤੇ
ਚਟਕ ਚਾਨਣੀਂ ਦੀ
ਚਿਲਮਣ
ਉੱਚੜੇ ਪਿੰਡੇ ਤੇ
ਪਾਟ ਪਟੰਬਰਾਂ ਦਾ
ਓਢਣ
ਫਿਕੜੇ ਹਾਸਿਆਂ ਤੇ
ਦੂਧੀਆ ਦੰਦਰਾਲ਼ ਦਾ
ਵਲ਼ਗਣ
ਕੁਸੈਲ਼ੀ ਜੀਭ ਤੇ
ਖੋਖਲੇ ਬੋਲਾਂ ਦੀ
ਮਿਠੱਤਣ
ਬੱਸ ਹੋਰ ਨਹੀਂ
ਕਰ ਸਕਦੀ
ਲੋਕ ਪਚਾਰਾ
ਆਪਾ ਹੋ ਰਿਹਾ
ਅਗੋਚਰ
ਹੁਣ ਮੈਂ ਹੁੰਦੀ ਹਾਂ
ਆਵਰਣ ਤੋਂ ਮੁਨਕਰ

ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ