ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ

Monday, November 02, 2009

ਗਿਆਰਾਂ ਚੁਰਾਸੀ-Anti-Sikh Massacre 1984


Wednesday, October 28, 2009

ਸੁੱਖਣਾਂ


Monday, October 19, 2009

ਭੋਜ-ਪੱਤਰ ਤੇ ਲਿਖਿਆ ਕੋਕ ਸ਼ਾਸਤਰ


Wednesday, October 14, 2009

ਬੀਤੀਆਂ


Friday, October 09, 2009

ਜਦੋਂ ਤੱਕ ਤੂੰ ਮੁੜੇਂਗਾ


Saturday, October 03, 2009

ਪੀੜ ਮਜਾਜਣ


Friday, September 18, 2009

ਚੰਦ,ਕਿਸ਼ਤੀ ਤੇ ਦਰਿਆ


Friday, September 11, 2009

ਕਸ਼ਿਸ਼


Tuesday, August 25, 2009

ਸਾਂਝ


Wednesday, August 19, 2009

ਮੈਂ ਘਰ ਨਹੀਂ ਹਾਂ


Saturday, August 01, 2009

ਤੂੰ ਕਵਿਤਾ ਕਿਉਂ ਨਹੀਂ ਬਣ ਜਾਂਦੀ.....


Sunday, July 19, 2009

ਆਪਣਾ ਖ਼ਿਆਲ ਰੱਖੀਂ


Sunday, July 12, 2009

ਕਣਕਵੰਨੀ


Tuesday, July 07, 2009

ਸਿਫ਼ਰ


Thursday, July 02, 2009

ਮੈਂ ਉਦਾਸ ਨਹੀਂ ਹਾਂ


Friday, June 26, 2009

ਰੂਹ ਦਾ ਮੇਚਾ


Saturday, June 20, 2009

ਅੱਥਰੂ


Sunday, June 14, 2009

ਸਿਰਨਾਵਾਂ ਇੱਕ ਸਲ੍ਹਾਬਿਆ


Sunday, June 07, 2009

ਵਿਰਲਾਂ


Saturday, May 30, 2009

ਚੁੱਪ ਤੋਂ ਮਗਰੋਂ


Sunday, May 24, 2009

ਇਮਰੋਜ਼

ਹਰ ਵਾਰ
ਸੇਜ ਤੇ ਸਿਲਵਟਾਂ
ਨਹੀਂ ਭਰਦੀਆਂ
ਵਸਲ ਦਾ ਹੁੰਗਾਰਾ
ਇਕੱਲ ਦੇ ਉੱਸਲ਼ਵੱਟੇ ਵੀ
ਛੱਡ ਜਾਂਦੇ ਨੇ
ਨਿਸ਼ਾਨ ਅਕਸਰ
ਕਮਲੀਏ !
ਪੀੜਾਂ ਵੀ ਕਦੇ
ਮੁਕਦੀਆਂ ਨੇ
ਜੰਮ-ਜੰਮ ਮਰੀਆਂ
ਮਰ-ਮਰ ਜੰਮੀਆਂ
ਪੱਟ-ਪੱਟ ਸਿੱਟੀਆਂ
ਖ਼ੱਬਲ਼ ਵਾਗੂੰ
ਮੁੜ ਹੁੰਦੀਆਂ ਸੁਰਜੀਤ
ਜੇ ਗਈ ਜੰਗਾਲੀ
ਕਾਚੀ ਪਿੰਡੀ
ਤਾਂ
ਸੁੰਨ-ਮੰਡਲ ਚੋਂ
ਨਿਕਲ ਕੇ
ਆ ਰਿਸ਼ਤਿਆਂ ਦੀ ਕਰੀਏ
ਸਿਕਲਗਰੀ
ਕੱਲ੍ਹ ਦੀ ਰਾਤ ਨੂੰ
ਲਿਬੜੀ ਰਹਿਣ ਦੇ
ਚੱਲ ਹੁਣ
ਧੋਅ ਲਈਏ
ਇਮਰੋਜ਼

Monday, May 18, 2009

ਲੋਹਗੜ੍ਹ

ਮੇਰੇ ਸਿਰ ਬੰਨ੍ਹ ਦਿਉ
ਇਲਜ਼ਾਮਾਂ ਦੇ ਸਾਫੇ
ਮੱਥੇ ‘ਚ ਗੱਡੋ ਮੇਰੇ
ਝੁਕ ਗਏ ਝੰਡੇ
ਭਾਵੇਂ ਧੁੱਨੀ ਮੇਰੀ
ਵਿੰਨ੍ਹ ਦਿਉ
ਨਫ਼ਰਤ ਦੇ ਵਾਣਾਂ ਨਾਲ਼
ਲੋਕਾਈ ਦੇ ਆਪ ਹੁਦਰੇ ਵਾਰਸੋ
ਤੁਸੀਂ
ਭੀੜਾਂ ਦਾ ਧਰਮ
ਨਿਭਾਉਂਦੇ ਰਹੇ
ਪਰ,ਪੀੜਾਂ ਦਾ ਮਰਮ
ਨਾ ਜਾਣ ਸਕੇ
ਮੇਰੇ ਵਾਕਣ ਤੁਸੀਂ
ਤੁਰ ਨਹੀਂ ਸਕਦੇ ਨੰਗੇ ਪੈਰੀਂ
ਮੈਨੂੰ ਬਾਹਰੋਂ
ਬੇਸ਼ੱਕ ਘੜ ਦਿਉ
ਲਾਉਣ ਲਈ ਮੇਰੇ
ਅੰਦਰਘਾਤ
ਤੁਸੀਂ ਭੇਦ ਨਹੀਂ ਸਕਦੇ
ਮੇਰੇ ਮਨ ਦਾ ਲੋਹਗੜ੍ਹ
ਤੁਸੀਂ ਆਪੇ ਆਪਣੀ
ਲੰਕਾ ਸਾੜੀ
ਮੇਰਾ ਤਾਂ
ਪਵਨ-ਪੁੱਤ ਵੀ
ਅਜੇ ਨਿਆਣਾਂ ਹੈ


Friday, May 15, 2009

ਲੋਕ-ਪਚਾਰਾ

ਬੁੱਲ੍ਹਾਂ ਦੀ ਸਿੱਕਰੀ ‘ਤੇ
ਸੁਰਖ਼ ਦੰਦਾਸਿਆਂ ਦਾ
ਲਿੱਪਣ
ਅੱਖਾਂ ਦੇ ਸੁਰਮਈ ਆਥਣ ਤੇ
ਚਟਕ ਚਾਨਣੀਂ ਦੀ
ਚਿਲਮਣ
ਉੱਚੜੇ ਪਿੰਡੇ ਤੇ
ਪਾਟ ਪਟੰਬਰਾਂ ਦਾ
ਓਢਣ
ਫਿਕੜੇ ਹਾਸਿਆਂ ਤੇ
ਦੂਧੀਆ ਦੰਦਰਾਲ਼ ਦਾ
ਵਲ਼ਗਣ
ਕੁਸੈਲ਼ੀ ਜੀਭ ਤੇ
ਖੋਖਲੇ ਬੋਲਾਂ ਦੀ
ਮਿਠੱਤਣ
ਬੱਸ ਹੋਰ ਨਹੀਂ
ਕਰ ਸਕਦੀ
ਲੋਕ ਪਚਾਰਾ
ਆਪਾ ਹੋ ਰਿਹਾ
ਅਗੋਚਰ
ਹੁਣ ਮੈਂ ਹੁੰਦੀ ਹਾਂ
ਆਵਰਣ ਤੋਂ ਮੁਨਕਰ

Tuesday, May 12, 2009

ਉਡਾਰੀ

ਜੇ ਕੂੜ ਆਖਾਂ ਤਾਂ
ਹਿਰਦਾ ਰੁਦਨ ਕਰੇ
ਗੁਆ ਨਾ ਦੇਵਾਂ ਤੈਨੂੰ
ਜੇ ਸਚਿਆਰਾ ਹੋਵਾਂ
ਹੋਰ ਨਾ ਫਰੋਲ਼
ਮਨ ਦੀਆਂ ਤਹਿਆਂ
ਕਦੇ ਫੇਰ ਪਾਵਾਂਗੇ
ਛੱਡ ਚੱਲਿਆਂ ਦੀਆਂ ਬਾਤਾਂ
ਹੁਣ ਐਨੀ ਕੁ ਰਹੀ ਹੈ
ਬਾਤ ਬਾਕੀ
ਹੁਣ ਐਨੀ ਕੁ ਬਚੀ ਹੈ
ਬਾਤ ਬਾਕੀ
ਕਿ
ਬੜੀ ਕਾਹਲ਼ ‘ਚ ਸੀ
ਬੇ-ਵਤਨ ਪਰਿੰਦੇ
ਬੱਸ ਚੋਗਾ ਚੁਗਿਆ
‘ਤੇ
ਉੱਡ ਗਏ

Friday, May 08, 2009

ਪਛਾਣ

ਜਦੋਂ ਅੱਖਾਂ
ਹਨੇਰੇ ਨੂੰ ਚਾਨਣ ਤੋ
ਨਹੀਂ ਨਿਖੇੜਦੀਆਂ
ਸੱਜਾ ਹੱਥ ਹੀ ਖੱਬੇ ਨੂੰ ਪੁੱਛਦਾ ਹੈ -
'ਮੈਂ ਪਛਾਣਿਆ ਨਹੀਂ , ਤੁੰ ਕੌਣ ਹੈ ਭਾਈ?'
ਝੂਠੀਆਂ ਕਹਾਣੀਆਂ ਤੇ
ਸੱਚੀਂ ਮੁੱਚੀਂ ਰੋਣਾ
ਜਾਂ
ਸੱਚੀ ਦਾਸਤਾਨ ਤੇ
ਝੂਠ ਮੂਠ ਡੁਸਕਣਾ
ਬੱਸ
ਐਵੇਂ ਐਵੇਂ ਹੀ ਲਗਦਾ ਹੈ
ਹੱਸਣ ਤੇ ਰੋਣ ਦਾ ਫ਼ਰਕ
ਹੋਰੂੰ ਹੋਰੂੰ ਝਾਕਦੀ ਹੈ
ਇੱਕ ਅੱਖ ਵੱਲ
ਦੂਜੀ ਅੱਖ