Monday, April 20, 2009

ਤੇਰੇ ਵਸਲ ਦੀ ਯਾਦ

ਤੇਰੇ ਵਸਲ ਦੀ ਯਾਦ
ਪੈ ਗਈ ਏਨੀਂ ਫਿੱਕੀ
ਕਿ ਵਾਹਿਆਂ ਵੀ
ਨਹੀ ਵਹਿੰਦੀ
ਤੇਰੀ ਕੋਈ ਤਸਵੀਰ
ਘਰੋਂ ਨਿਕਲ ਕੇ
ਕਿਤੇ ਵੀ
ਉੱਜੜ ਜਾਣ ਦੀ ਤਾਂਘ
ਜ਼ਿੰਦਗੀ ਦੇ ਸੱਬਬਾਂ ਦੀ
ਬੇਲੋੜੀ ਔਲਾਦ ਹੈ ਕੋਈ
ਹੁਣ ਤਾਂ
ਖਲਾਅ ਦੇ ਵਰਕਿਆਂ 'ਤੇ
ਕੋਈ ਕਹਾਣੀ
ਮੈਨੂੰ ਲਿਖ ਰਹੀ ਹੈ
ਚੁੱਪ ਚੁਪੰਤਰ
ਕੋਈ ਕਵਿਤਾ
ਕਰ ਰਹੀ ਹੈ ਮੇਰਾ
ਮੌਨ ਵਾਚਨ
ਲਿਖਦਿਆਂ ਲਿਖਦਿਆਂ
ਮੈਂ ਅਣਲਿਖ ਹੋ ਗਿਆ
'ਤੇ ਪੜ੍ਹਦਿਆਂ ਪੜ੍ਹਦਿਆਂ
ਤੁੰ ਪੂੰਝੀ ਗਈ
ਮੇਰੇ ਅੰਤਰ ਮਨ ਤੋਂ
ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ