ਸੁਹੱਪਣ

ਜਦੋਂ ਤੂੰ
ਸ਼ੀਸ਼ੇ ‘ਚ ਵੇਖਦੀ
ਲੱਗ ਪੈਂਦੀ ਹੈਂ
ਇਹ ਸੋਚਣ
ਕਿ
ਮੈਂ ਫਲਾਣੀਂ ਤੋਂ
ਕਿੰਨੀਂ ਸੋਹਣੀਂ ਹਾਂ
ਉਦੋਂ ਤਰੇੜ
ਸ਼ੀਸ਼ੇ ‘ਚ ਨਹੀਂ ਪੈਂਦੀ
ਤੇਰੇ ਅਕਸ ‘ਚ ਪੈਂਦੀ ਹੈ
‘ਤੇ
ਤੇਰਾ ਨੂਰ
ਪੈ ਜਾਂਦਾ ਹੈ ਮੱਧਮ
ਭੁਰ-ਭੁਰ ਕੇ
ਡਿੱਗ ਪੈਂਦਾ ਹੈ
ਤੇਰਾ ਸੁਹੱਪਣ
‘ਤੇ ਤੂੰ ਹੋ ਜਾਂਦੀ ਹੈਂ
ਸਿਆਣਪਾਂ ਤੋਂ
ਹੋਰ ਹੀਣੀਂ
ਹੋਰ ਉਣੀਂ
ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ