Thursday, April 30, 2009

ਭਵਖੰਡਨ ਦੀ ਆਰਤੀ

ਰੱਬ
ਜਾਂ ਰੱਬ ਵਰਗੇ
ਸਮਝ ਨਹੀਂ ਆਉਂਦੇ
ਜੇ ਸਮਝ ਆ ਜਾਣ ਤਾਂ
ਆਵਦੇ ਵਰਗੇ ਹੀ ਲੱਗਣ
ਜੋ ਸਮਝ ਨਹੀਂ ਆਉਂਦੇ
ਉਹਨਾ ਦੀ ਹੀ
ਕਰਦੇ ਹਾਂ
ਪੂਜਾ
ਉਹਨਾ ਦੀ ਹੀ
ਉਤਾਰਦੇ ਹਾਂ
ਆਰਤੀ
ਦਿਸਹੱਦੇ ‘ਤੇ
ਟੱਲੀਆਂ ਖੜਕ ਰਹੀਆਂ ਨੇ
ਸੰਖ ਪੂਰੇ ਜਾ ਰਹੇ ਨੇ
ਹੋ ਰਹੀ ਹੈ
ਭਵਖੰਡਨ ਦੀ ਆਰਤੀ
ਕਾਇਨਾਤੀ ਚੁੱਪ ਨਾਲ
ਬਿਰਤੀ ਜੋੜਦਾ ਹਾਂ
ਕਰਦਾ ਹਾਂ ਕੋਸ਼ਿਸ਼
ਅਬੂਝ ਨੂੰ ਬੁੱਝਣ ਦੀ
ਬੇ-ਸਿਞਾਣ ਨਾਲ਼
ਸਿਞਾਣੂੰ ਹੋਣ ਦੀ
ਤ੍ਰਿਖਣਾ ਵਿਸਾਰਣ ਦੀ
ਪਰ
ਇਸ ਸ਼ਾਮ ਦੀ
ਛਾਮ ‘ਚ ਵੀ
ਬੜੀ ਘਾਮ ਹੈ
ਬੜਾ ਸ਼ੋਰ ਹੈ
ਮੇਰੇ ਅੰਦਰ...
ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ