Thursday, July 22, 2010

ਪੰਜਾਬੀ ਆਨਲਾਈਨ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ                                             
                                                                  ‘ਲਿਖਤਮ’ ਦਾ ਮੁਹਾਂਦਰਾ


'ਲਿਖਤਮ’ ਦਾ ਲੋਕ-ਅਰਪਣ ਕਰਦਿਆਂ ਮੋਹਨ ਆਲੋਕ , ਹਰਪਾਲ ਸਿੰਘ ਲੱਖੀਆ, ਡਾ.ਸਤਿਆਵ੍ਰਤ  ਵਰਮਾ,           ਮਹਿਦਰਜੀਤ ਵਹਾਬਵਾਲੀ ਅਤੇ  ਗੁਰਮੀਤ ਬਰਾੜ

ਰਾਜਸਥਾਨ ਦੇ ਪਹਿਲੇ ਪੰਜਾਬੀ ਆਨਲਾਈਨ ਮੈਗਜ਼ੀਨ ‘ਲਿਖਤਮ’ ਦਾ ਲੋਕ-ਅਰਪਣ ਅੱਜ 22 ਜੁਲਾਈ 2010 ਨੂੰ ਸ਼੍ਰੀਗੰਗਾਨਗਰ(ਰਾਜਸਥਾਨ)ਵਿਖੇ ਕੇਂਦਰੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਹਿੰਦੀ ‘ਤੇ ਰਾਜਸਥਾਨੀ ਦੇ ਪ੍ਰਸਿੱਧ ਸਾਹਿਤਕਾਰ ਮੋਹਨ ਆਲੋਕ ਨੇ ਕੀਤਾ। ਇਸ ਮੌਕੇ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਵਿਦਵਾਨ ਅਤੇ ਸਾਹਿਤਕਾਰ ਡਾ.ਸਤਿਆਵ੍ਰਤ ਵਰਮਾ,ਪੰਜਾਬੀ ਕਹਾਣੀਕਾਰ ਹਰਪਾਲ ਸਿੰਘ ਲੱਖੀਆਂ,ਰਾਜਸਥਾਨ ਹਿੰਦੀ ਅਕਾਦਮੀ ਦੇ ਸਾਬਕਾ ਮੀਤ ਪ੍ਰਧਾਨ ਡਾ.ਵਿੱਦਿਆ ਸਾਗਰ ਸ਼ਰਮਾ,’ਰੋਜ਼ਾਨਾ ਸੀਮਾ ਸੰਦੇਸ਼’ ਦੇ ਮੁੱਖ ਸੰਪਾਦਕ ਲਲਿਤ ਸ਼ਰਮਾ,’ਪੰਜਾਬੀ ਟ੍ਰਿਬਿਉਨ’ ਦੇ ਸੀਨੀਅਰ ਪੱਤਰਕਾਰ ਮਹਿੰਦਰਜੀਤ ਵਹਾਬਵਾਲੀਆ,ਸਾਹਿਤਕਾਰ ਕ੍ਰਿਸ਼ਨ ਬ੍ਰਹਿਸਪਤੀ,ਸਰਬ ਸਿੱਖਿਆ ਅਭਿਆਨ ਦੇ ਅਸਿਸਟੈਂਟ ਪ੍ਰੋਜੈਕਟ ਅਫ਼ਸਰ ਅਰਵਿੰਦਰ ਸਿੰਘ ਅਤੇ ਭਾਸਕਰ ਗ੍ਰੁਪ ਆਫ਼ ਨਿਊਜ਼ ਪੇਪਰਸ ਦੇ ਸੀਨੀਅਰ ਪੱਤਰਕਾਰ ਕ੍ਰਿਸ਼ਨ ਕੁਮਾਰ ‘ਆਸ਼ੂ’ ਵਿਸ਼ੇਸ਼ ਤੌਰ ਤੇ ਮੌਜੂਦ ਸਨ।
                                             ਲੋਕ-ਅਰਪਣ ਕਰਦਿਆਂ ਮੋਹਨ ਆਲੋਕ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਦੇ ਫ਼ੈਲਾ ਨਾਲ ਭਾਸ਼ਾ ‘ਤੇ ਸਾਹਿਤ ਦੀ ਸਾਈਬਰ ਸਪੇਸ ਤੇ ਹਾਜ਼ਿਰੀ ਲਾਜ਼ਮੀ ਹੋ ਗਈ ਹੈ।ਉਹਨਾ ਨੇ ਆਖਿਆ ਕਿ ਸਾਡੇ ਸਾਹਿਤ ‘ਤੇ ਸੱਭਿਆਚਾਰ ਦੀ ਸੰਭਾਲ਼ ਵਾਸਤੇ ਇੰਟਰਨੈਟ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉੱਭਰ ਕੇ ਆਇਆ ਹੈ।
                      ਡਾ.ਵਿੱਦਿਆ ਸਾਗਰ ਸ਼ਰਮਾ ਨੇ ਕਿਹਾ ਕਿ ਆਨਲਾਈਨ ਮੈਗਜ਼ੀਨ ਰਾਹੀਂ ਇੱਕੋ ਸਮੇਂ ਸਾਰੀ ਦੁਨੀਆ ‘ਚ ਸਾਹਿਤ ਪ੍ਰੇਮੀ ਅਤੇ ਸਾਹਿਤਕਾਰ ਇੱਕ- ਦੂਜੀ ਭਾਸ਼ਾ ਦੇ ਸਾਹਿਤ ਦਾ ਆਨੰਦ ਮਾਣ ਸਕਣਗੇ।
                                                ‘ਰੋਜ਼ਾਨਾ ਸੀਮਾ ਸੰਦੇਸ਼’ ਦੇ ਮੁੱਖ ਸੰਪਾਦਕ ਲਲਿਤ ਸ਼ਰਮਾ ਨੇ ਪ੍ਰਿੰਟ ਮੀਡੀਆ ‘ਤੇ ਸਾਈਬਰ ਪੱਤਰਕਾਰਤਾ ਦੇ ਸੁਮੇਲ ਅਤੇ ਮਿਲਵਰਤਣ ਦੀ ਲੋੜ ਮਹਿਸੂਸਦਿਆਂ ਸਾਰੇ ਲੇਖਕਾਂ ਅਤੇ ਪਾਠਕਾਂ ਨੂੰ ਕੰਪਿਉਟਰ ਸਾਖਰ ਹੋਣ ‘ਤੇ ਜ਼ੋਰ ਦਿੱਤਾ ਤਾਂ ਕਿ ਅਸੀਂ ਸਭ ਨਵੀਂ ਤਕਨਾਲੋਜੀ ਦੇ ਹਾਣ ਦੇ ਹੋ ਸਕੀਏ।                                        ਗੁਰਮੀਤ ਬਰਾੜ 'ਲਿਖਤਮ' ਬਾਰੇ ਜਾਣਕਾਰੀ ਦਿੰਦਿਆਂ

                         ਲਿਖਤਮ’ਦੇ ਸੰਪਾਦਕ ਗੁਰਮੀਤ ਬਰਾੜ ਨੇ ‘ਲਿਖਤਮ’ ਦੇ ਕਾਵਿ,ਗਲਪ,ਵਿਅੰਗ,ਸ਼ਬਦ-ਚਿੱਤਰ,ਮੁਲਾਕਾਤ,ਰੁਝੇਵੇਂ,ਪੜਤਾਲ,ਪੜਚੋਲ ਅਤੇ ਅਨੁਵਾਦ ਬਾਰੇ ਵਿਸਥਾਰ ਨਾਲ਼ ਜਾਣਕਾਰੀ ਦਿੱਤੀ।


ਕਵਿਤਾਵਾਂ ਪੜ੍ਹਨ ਲਈ ਤਸਵੀਰਾਂ ਤੇ ਕਲਿਕ ਕਰੋ - ਧੰਨਵਾਦ